ਗੁਰਬਚਨ ਸਿੰਘ ਭੁੱਲਰ ਨੇ ਸਮਾਜ ਦੇ ਰਾਜਨੀਤਕ ਪਰਿਪੇਖ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਹੈ । ਸਾਡੇ ਰਾਜਨੀਤਿਕ ਪ੍ਰਬੰਧ ਦਾ ਵੇਗ ਕੁਝ ਇਸ ਪ੍ਰਕਾਰ ਦਾ ਹੈ ਜਿੱਥੇ ਵਿਦਰੋਹੀ ਚੇਤਨਾ ਭ੍ਰਿਸ਼ਟ ਪ੍ਰਬੰਧ ਦੇ ਖਿਲਾਫ਼ ਖੜ੍ਹੀ ਹੁੰਦੀ ਹੈ ।ਗੁਰਬਚਨ ਸਿੰਘ ਭੁੱਲਰ ਦੀਆਂ ਕਹਾਣੀਆਂ ਪੇਂਡੂ ਜੀਵਨ ਨਾਲ ਸਬੰਧਿਤ ਹਨ। ਸਾਡਾ ਅਰਥ ਚਾਰਾ ਕੁੱਝ ਇਸ ਭਾਂਤ ਦਾ ਹੈ ਜਿੱਥੇ ਵਿਅਕਤੀ ਦੀ ਹੋਂਦ ਪੈਸੇ ਅੱਗੇ ਨਿਗੂਣੀ ਹੋ ਕੇ ਰਹਿ ਗਈ ਹੈ । 'ਰੋਹੀ ਬੀਆਬਾਨ', 'ਅੱਖਾਂ ਦੀ ਲਿਸ਼ਕ', 'ਉਮਰ ਕੈਦ ' , 'ਰੇਸ਼ਮ ਦੀ ਛੋਹ' ਸਾਡੇ ਉਨ੍ਹਾਂ ਸਮਾਜਿਕ ਰਿਸ਼ਤਿਆਂ ਨਾਲ ਸੰਬੰਧਿਤ ਕਹਾਣੀਆਂ ਹਨ ਜਿਹੜੇ ਵਿਵਸਥਾ ਦੇ ਪੈਦਾ ਕੀਤੇ ਸੰਕਟ ਨੂੰ ਭੋਗਦੇ ਹਨ| ਪੂੰਜੀਵਾਦੀ ਪ੍ਰਬੰਧ ਵਿੱਚ ਸਾਰੇ ਰਿਸ਼ਤਿਆਂ ਦਾ ਅਧਾਰ ਪੈਸਾ ਹੁੰਦਾ ਹੈ । 'ਰੋਹੀ ਬੀਆਬਾਨ' ਦਾ ਪਾਤਰ 'ਉਹ' ਸ਼ਹਿਰ ਵਿੱਚ ਆ ਕੇ ਮਨੁੱਖੀ ਹਮਦਰਦੀ ਨੂੰ ਤਰਸ ਜਾਂਦਾ ਹੈ। ਬੱਚੇ ਦੀ ਤਕਲੀਫ਼ ਦੇ ਨਾਲ - ਨਾਲ ਉਸ ਨੂੰ ਬੱਚੇ ਦੇ ਰੋਣ ਕਾਰਨ ਗੁਆਂਢੀਆਂ ਦੀ ਪਰੇਸ਼ਾਨੀ ਵੀ ਮਹਿਸੂਸ ਹੁੰਦੀ ਹੈ। ਉਸ ਨੂੰ ਪਿੰਡ ਦੀਆਂ ਸਿਆਣੀਆਂ ਬੁੜੀਆਂ ਯਾਦ ਆਉਂਦੀਆਂ ਹਨ ਜਿਹੜੀਆਂ ਦੁਖਦੇ ਸੁਖਦੇ ਭੱਜਦੀਆਂ ਆਉਂਦੀਆਂ ਸਨ। ਪੇਂਡੂ ਵਰਤਾਰੇ ਵਿਚ ਅਜੇ ਵੀ ਮਨੁੱਖੀ ਹਮਦਰਦੀ ਅਤੇ ਮੋਹ ਬਾਕੀ ਹੈ । ਇਸੇ ਕਾਰਨ ਕਹਾਣੀਕਾਰ ਨੂੰ ਵੱਸਦਾ ਰਸਦਾ ਸ਼ਹਿਰ ਰੋਈ ਬੀਆਬਾਨ ਲੱਗਦਾ ਹੈ। ਭੁੱਲਰ ਰਾਜਨੀਤਿਕ ਪੱਖ ਤੋਂ ਚੇਤਨ ਲੇਖਕ ਹੈ । ਕੋਝੀ ਅਤੇ ਗੰਦੀ ਸਿਆਸਤ ਨੂੰ ਉਸਨੇ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ, ਜਿਸ ਦੀ ਮਿਸਾਲ 'ਤਾਮਰ ਪੱਤਰ' ਨਾਂ ਦੀ ਕਹਾਣੀ ਹੈ। ਇਸੇ ਤਰ੍ਹਾਂ ਰਾਜਨੀਤਿਕ ਲਹਿਰਾਂ ਅਤੇ ਦੌਰਾਂ ਦਾ ਜ਼ਿਕਰ 'ਵਖ਼ਤਾਂ ਮਾਰੇ 'ਅਤੇ 'ਮੋਰਚੇ' ਕਹਾਣੀ ਰਾਹੀਂ ਹੋਇਆ ਹੈ। ਵਖਤਾ ਮਾਰੇ 1972 ਦੇ ਮੋਗਾ ਗੋਲੀ ਕਾਂਡ ਨਾਲ ਸਬੰਧਿਤ ਹੈ। ਅਤੇ ਮੋਰਚੇ ਕਿਸਾਨ ਅੰਦੋਲਨ ਦੀ ਇੱਕ ਝਲਕ ਪੇਸ਼ ਕਰਦੀ ਹੈ। 'ਫੱਤੂ ਮਰਾਸੀ', 'ਬਿਰਲਾ ਵਿਚੋਂ ਝਾਕਦਾ ਹਨੇਰਾ', ਅਤੇ 'ਕੀ ਜਾਣਾ ਮੈਂ ਕੌਣ' ਅਜੋਕੇ ਫਿਰਕੂ ਵਾਤਾਵਰਣ ਨਾਲ ਸਬੰਧਿਤ ਕਹਾਣੀਆਂ ਹਨ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਭੁੱਲਰ ਨੇ ਆਪਣੀਆਂ
ਕਹਾਣੀਆਂ ਵਿੱਚ ਰਾਜਨੀਤਕ ਪਰਿਪੇਖ ਨੂੰ ਪੇਸ਼
ਕੀਤਾ ਹੈ।
ਸਿਮਰਨਜੀਤ ਕੌਰ
SHIPS
Indeed true , and that is the fundamental reason of political unrest in punjab.
ReplyDelete