ਮਨ ਸਮਝਾਓ ਤੁਸੀਂ ,ਸਮਝੂ ਨਾ ਕਿੰਝ
ਤਨਾਂ ਵਾਂਗੂ ਨੀਤ ਹੋਣ ਸਾਫ਼ ਲੱਗ ਜੂ
ਜਿਸਮਾਂ ਦੇ ਆਦੀ ਨੀ ਖਿਆਲ ਰੱਖਦੇ
ਕਿਸੇ ਬਾਬਲੇ ਦੀ ਪੱਗ ਨੂੰ ਵੀ ਦਾਗ ਲੱਗ ਜੂ
ਇੱਕ ਭੈਣ ਹੋਵੇ ਜ਼ੇ ਉਨ੍ਹਾ ਦੀ ਆਪਣੀ
ਉਨ੍ਹਾ ਨੂੰ ਵੀ ਸਮਝ ਫੇਰ ਆਜ਼ਵੇ
ਰੱਬਾ ਧੀ ਹੋਵੇ ਹਰ ਪਰਿਵਾਰ ‘ਚ’
ਜਿਹੜੀ ਇੱਜ਼ਤਾਂ ਦੀ ਕੀਮਤ ਸਿਖਾਜ਼ਵੇ
ਸਬ ਦਰਦ ਤੂੰ ਇੱਕੋ ਜਗਾਹ ਜ਼ੋੜਤੇ
ਹੁਣ ਬੰਦ ਵੀ ਕਰਾ ਦੇ ਹੰਝੂਆ ਦੇ ਮੀਹ ਨੂੰ
ਇੱਥੇ ਸ਼ਾਇਦ ਹੀ ਬਾਪ ਕੋਈ ਰੈਹ ਗਿਆ ਹੋਣਾ
ਜਿਹੜਾ ਮੰਗਦਾ ਅੇ ਪੁੱਤ ਦੀ ਜਗਾਹ ਤੇ ‘ ਧੀ ‘ ਨੂੰ
ਸੋਚ ਹੋਵੇ ਜ਼ੇ ਸਨੱਖੀ ਚੇਹਰੇਆਂ ਤੋਂ ਵੱਦ ਕੇ
ਮੁੜ ਰੁਲੀ ਹੋਈ ਇੱਜ਼ਤ ਵੀ ਆਜ਼ਵੇ
ਰੱਬਾ ਧੀ ਹੋਵੇ ਹਰ ਪਰਿਵਾਰ ‘ਚ’
ਜਿਹੜੀ ਇੱਜ਼ਤਾਂ ਦੀ ਕੀਮਤ ਸਿਖਾਜ਼ਵੇ
ਜਿਹੜੇ ਡਰਦੇ ਨੇ ਘਰ ਕੁੜੀ ਆਉਣ ਤੋਂ
ਮੈਨੂੰ ਦੂਰ ਹੀ ਰੱਖੀ ਤੂੰ ਉਨ੍ਹਾਂ ਸਬ ਤੋਂ
ਮੇਰੀ ਧੀ ਹੋਵੇ ਮੇਰੀ ਮਾਂ ਦੇ ਵਰਗੀ
ਲੱਕੀ ਮੰਗਦਾ ਅੇ ਸਦਾ ਸੱਚੇ ਰੱਬ ਤੋਂ
ਮਾਣ ਰੱਖੂਗੀ ਵਧਾ ਕੇ ਸਦਾ ਸਬ ਦਾ
ਸਬ ਫਿਕਰਾਂ ਵੀ ਮੇਰੀਆ ਓਹ ਖਾਜ਼ਵੇ
ਰੱਬਾ ਧੀ ਹੋਵੇ ਹਰ ਪਰਿਵਾਰ ‘ਚ’
ਜਿਹੜੀ ਇੱਜ਼ਤਾਂ ਦੀ ਕੀਮਤ ਸਿਖਾਜ਼ਵੇ
Lucky
XII Humanities