ਪੰਜਾਬ ਇੱਕ ਉਹ ਰਾਜ ਹੈ ਜਿਸਨੂੰ ਆਪਣੀ ਵਿਰਾਸਤ ਅਤੇ ਸੱਭਿਆਚਾਰ ਲਈ ਸਾਰੀ ਦੁਨੀਆ ਵਿੱਚ ਇਸ ਦਾ ਨਾਮ ਬੋਲਦਾ ਹੈ। ਇਹ ਪੰਜ ਦਰਿਆਵਾਂ ਦੀ ਧਰਤੀ ਜਿਸ ਨੂੰ ਵਾਰ ਵਾਰ ਵੰਡਿਆ ਗਿਆ ਪਰ ਫਿਰ ਵੀ ਇਹ ਵੰਡਣ ਦੇ ਬਾਵਜੂਦ ਵੀ ਅੱਜ ਦੇ ਸਮੇਂ ਦੇ ਵਿੱਚ ਇੱਕ ਹੈ।
ਗੁਰਦੁਆਰੇ ਵਿੱਚ ਅਰਦਾਸ ਕੀਤੀ ਜਾਂਦੀ ਹੈ ਜੈਕਾਰਾ ਬੋਲਿਆ ਜਾਂਦਾ ਹੈ , 'ਵਾਹਿਗੁਰੂ ਜੀ ਕਾ ਖਾਲਸਾ' 'ਵਾਹਿਗੁਰੂ ਜੀ ਕੀ ਫਤਿਹ' ! ਕੀ ਤੁਹਾਨੂੰ ਪਤਾ ਵਾਹਿਗੁਰੂ ਜੀ 'ਕਾ' ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਬੋਲਣ ਦੀ ਥਾਂ ਵਾਹਿਗੁਰੂ ਜੀ 'ਦਾ' ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਕਿਉਂ ਨਹੀਂ ਕਿਹਾ ਜਾਂਦਾ।ਅੱਜ ਤੱਕ ਇਸ ਸ਼ਬਦ ਤੇ ਕਿਸੇ ਨੇ ਤਰਕ ਨਹੀਂ ਕੀਤਾ ਕਿ ਇਸ ਦਾ ਕੀ ਕਾਰਨ ਹੋ ਸਕਦਾ ਹੈ।ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਪ ਜੀ ਨੂੰ ਪਤਾ ਕਿ ਇਸਦੇ ਪਿੱਛੇ ਕੀ ਕਾਰਨ ਹੈ|
"90% ਪੰਜਾਬੀਆਂ ਨੂੰ ਇਸ ਦਾ ਕਾਰਨ ਨਹੀਂ ਪਤਾ ਹੋਵੇਗਾ"।
ਪੰਜਾਬ ਦੇ ਮੁੱਢਲੇ 4 ਇਲਾਕੇ ਹਨ ਦੁਆਬਾ ਮਾਝਾ,ਮਾਲਵਾ ਤੇ ਪੁਆਧ ।ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਮਾਝੇ ਮਾਲਵੇ ਤੇ ਦੁਆਬੇ ਬਾਰੇ ਹਰ ਕੋਈ ਜਾਣਦਾ ਹੋਵੇਗਾ। ਪਰ ਗੱਲ ਉੱਠਦੀ ਹੈ ਪੁਆਧ ਦੀ ਪੁਆਧ ਦਾ ਇਲਾਕਾ ਉਹ ਇਲਾਕਾ ਹੈ ਜਿਸ ਨੇ ਬਹੁਤ ਸਾਰੀਆਂ ਸੱਟਾਂ ਝੱਲੀਆਂ ਪਰ ਅੱਜ ਵੀ ਪੰਜਾਬ ਦਾ ਸਭ ਤੋਂ ਸੁੰਦਰ ਇਲਾਕਾ ਹੋਣ ਦਾ ਉਸਨੂੰ ਮਾਣ ਪ੍ਰਾਪਤ ਹੈ। ਪੁਆਦ ਦਾ ਇਲਾਕਾ ਇੱਕ ਉਹ ਇਲਾਕਾ ਹੈ ਜਿਸ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਚੰਡੀਗੜ੍ਹ ,ਮੋਹਾਲੀ ,ਰੂਪ ਨਗਰ ,ਅਨੰਦਪੁਰ ਸਾਹਿਬ ਆਦਿ ਸ਼ਹਿਰ ਵਸੇ ਹੋਏ ਹਨ। ਪੁਆਦ ਦਾ ਇਲਾਕਾ ਉਹ ਇਲਾਕਾ ਹੈ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ , ਜਿੱਥੋਂ ਪੰਜਾਬ ਨੂੰ ਗੀਤ ਸੰਗੀਤ ਅਤੇ ਜਿਨਾਂ ਸਟੇਜਾਂ ਤੇ ਅੱਜ ਅਸੀਂ ਪਰਫੋਰਮ ਕਰਦੇ ਆਂ ਇਹ ਸਟੇਜਾਂ ਦੀ ਦਾਤ ਮਿਲੀ। ਸੋ ਪੁਆਦ ਦੇ ਇਲਾਕੇ ਵਿੱਚ ਸਾਨੂੰ ਬਹੁਤ ਵੱਡੀਆਂ ਹਸਤੀਆਂ ਪ੍ਰਾਪਤ ਹੋਈਆਂ ਬਹੁਤ ਵੱਡੀਆਂ ਚੀਜ਼ਾਂ ਪ੍ਰਾਪਤ ਹੋਈਆਂ ਪਰ ਅੱਜ ਦਾ ਵਿਦਿਆਰਥੀ ਅੱਜ ਦਾ ਨੌਜਵਾਨ ਅੱਜ ਦਾ ਯੁਵਾ ਉਸ ਇਲਾਕੇ ਨੂੰ ਨਹੀਂ ਜਾਣਦਾ|
ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹ ਉਹ ਇਲਾਕਾ ਹੈ ਜੋ ਉੱਜੜ ਕੇ ਮੁੜ ਵਸਿਆ ਹੈ ਅਤੇ ਅਸੀਂ ਇਸ ਨੂੰ ਇਸਦਾ ਉਹ ਮਾਣ ਨਹੀਂ ਦਿੱਤਾ ਜੋ ਇਸਨੂੰ ਮਿਲਣਾ ਚਾਹੀਦਾ ਸੀ। ਅਸੀਂ ਇਥੋਂ ਦੇ ਲੋਕਾਂ ਦੀਆਂ ਉਹ ਸ਼ਹਾਦਤਾਂ ਨੂੰ ਭੁੱਲ ਗਏ ਹਾਂ ਜੋ ਉਹਨਾਂ ਪੰਜਾਬ ਨੂੰ ਪੰਜਾਬ ਬਣਾਏ ਰੱਖਣ ਦੇ ਲਈ ਦਿੱਤੀਆਂ। ਜੇ ਅੱਜ ਚੰਡੀਗੜ੍ਹ ਸ਼ਹਿਰ ਪੁਆਪ ਦੇ ਇਲਾਕੇ ਦੇ ਵਿੱਚ ਹੈ ਤਾਂ ਉਸਦਾ ਕਾਰਨ ਇਹ ਹੈ ਕਿ ਇਥੋਂ ਦੇ ਲੋਕਾਂ ਨੇ ਆਪਣਾ ਥਾਂ ਛੱਡ ਕੇ ਉਥੇ ਚੰਡੀਗੜ੍ਹ ਸ਼ਹਿਰ ਵਸਾਉਣ ਦੀ ਇਜਾਜ਼ਤ ਦਿੱਤੀ|
ਮੈਂ ਲੇਖਣ ਦੇ ਸ਼ੁਰੂ ਵਿੱਚ ਤੁਹਾਨੂੰ ਇੱਕ ਪ੍ਰਸ਼ਨ ਪੁੱਛਿਆ ਸੀ ਤੇ ਮੈਂ ਉਸਦਾ ਉੱਤਰ ਵੀ ਜ਼ਰੂਰ ਦਿਆਂਗਾ ਕਿ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚ "ਕੀ "ਦੀ ਥਾਂ "ਦਾ" ਦਾ ਪ੍ਰਯੋਗ ਇਸ ਕਰਕੇ ਨਹੀਂ ਹੋ ਸਕਦਾ ਕਿਉਂਕਿ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜੈਕਾਰਾ ਲਗਾਇਆ ਸੀ ਉਸ ਸਮੇਂ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਨ। ਜੋ ਕਿ ਪੁਆਧ ਦਾ ਹੀ ਇਲਾਕਾ ਹੈ ਅਤੇ ਪੁਆਧ ਦੇ ਇਲਾਕੇ ਦੇ ਵਿੱਚ ਜੋ "ਦਾ" ਸ਼ਬਦ ਹੈ ਉਸਨੂੰ "ਕਾ" ਕਹਿ ਕੇ ਉਚਾਰਿਆ ਜਾਂਦਾ ਹੈ|
ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਸਾਨੂੰ ਆਪਣੇ ਪੰਜਾਬ ਨੂੰ ਪਹਿਚਾਨਣ ਦੀ ਪੰਜਾਬ ਭਲੇ ਹੀ ਉਹ ਰਾਜ ਹੈ ਜੋ ਪਿੰਡ ਪ੍ਰਧਾਨ ਹੈ ਪਰ ਇਸ ਦੇ ਹਰ ਇੱਕ ਪਿੰਡ ਦੇ ਵਿੱਚ ਬਹੁਤ ਵੱਡੇ ਭੇਤ ਲੁਕੇ ਹੋਏ ਹਨ ਛੁਪੇ ਹੋਏ ਹਨ, ਲੋੜ ਹੈ ਉਹਨਾਂ ਭੇਤਾਂ ਨੂੰ ਲੱਭਣ ਦੀ ਅਤੇ ਲੱਭ ਕੇ ਸਾਡੇ ਨੌਜਵਾਨਾਂ ਸਾਹਮਣੇ ਲਿਆਉਣ ਦੀ ਤਾਂ ਜੋ ਆਪਣੇ ਪੰਜਾਬ ਬਾਰੇ ਸਮੁੱਚੇ ਜਾਣਕਾਰੀ ਪ੍ਰਾਪਤ ਕਰ ਸਕਣ|
ਖੁਸ਼ਕਰਨ ਸਿੰਘ
Grt piece of thought
ReplyDeleteGood information
ReplyDeleteGood information
ReplyDeleteGood job👍
ReplyDelete