ਛੋਟੇ ਹੁੰਦੇ ਰੋਂਦੇ ਨੂੰ ਪਿਆਰ ਨਾਲ ਚੁੱਪ ਕਰਾਉਣਾ
ਥਾਪੀ ਮਾਰ ਕੇ ਆਪਣੀ ਗੋਦੀ ਵਿਚ ਸੁਲਾਉਣਾ
ਪੁੱਤ ਦੀ ਹਰ ਜ਼ਿੱਦ ਨੂੰ ਪੁਗਾਉਣਾ,
ਰੁੱਸੇ ਹੋਏ ਨੂੰ ਅਪਣੇ ਮੋਹ ਨਾਲ ਪਤਿਆਉਣਾ
ਆਪਣੇ ਪੁੱਤ ਦੀ ਹਰ ਜ਼ਰੂਰਤ ਨੂੰ ਅੱਗੇ ਲਿਆਉਣਾ
ਆਪਣਾ ਢਿੱਡ ਕੱਟ ਕੇ ਪੁੱਤ ਨੂੰ ਖਿਲਾਉਣਾ
ਨੀ ਮਾਏ ਦੁਨੀਆ ਤੋਂ ਸੱਭ ਤੋਂ ਜ਼ਿਆਦਾ ਮੈਂ ਤੈਨੂੰ ਚਾਹੁਨਾ
ਨੀ ਮਾਏ ਦੁਨੀਆ ਤੋਂ ਸੱਭ ਤੋਂ ਜ਼ਿਆਦਾ ਮੈਂ ਤੈਨੂੰ ਚਾਹੁਨਾ
ਮਾਂ ਤੇ ਪੁੱਤ ਦਾ ਰਿਸ਼ਤਾ ਹੁੰਦਾ ਏ ਅਵੱਲਾ
ਮਾਂ ਆਪਣੇ ਪੁੱਤ ਨੂੰ ਕਦੇ ਛੱਡ ਦੀ ਨੀ ਇਕੱਲਾ
ਮਾਂ ਜਿੰਨਾਂ ਪਿਆਰ ਕੋਈ ਕਰ ਨੀ ਸਕਦਾ ਝੱਲਾ
ਨੀ ਮਾਏ ਮੈਂ ਤੈਨੂੰ ਕਦੇ ਨਾਂ ਛੱਡੂ ਇਕੱਲਾ
ਹਰ ਵੇਲੇ ਫੜ੍ਹ ਕੇ ਰੱਖੂੰ ਤੇਰਾ ਪੱਲਾ
ਆਪਣੇ ਪੁੱਤ ਵਿੱਚ ਹਰ ਮਾਂ ਦੀ ਵੱਸਦੀ ਜਾਨ
ਮਾਏ ਤੇਰੇ ਅੱਗੇ ਮੈਂ ਕਰਦਾਂ ਹਰ ਚੀਜ਼ ਕੁਰਬਾਨ
ਨੀ ਮਾਏ ਹੁਣ ਰੱਬ ਕੋਲੋਂ ਇੱਕੋ ਮੰਗ ਮੰਗਾਂ
ਹਰ ਜਨਮ ਮੈਂ ਤੇਰੀ ਕੁੱਖੋਂ ਜੰਮਾਂ।
Gurpreet singh
XII HUM
👍👍
ReplyDeleteWah , incredible!
ReplyDelete