Friday, December 1, 2023

ਨਸ਼ਾ ਮੁਕਤ ਪੰਜਾਬ

ਅੱਜ ਪੰਜਾਬ ਰੰਗਲਾ ਪੰਜਾਬ ਸਾਰਾ ਫਿੱਕਾ ਪੈ ਗਿਆ,
ਬਸ ਮੱਥੇ ਤੇ ਕਲੰਕ ਵਾਲਾ ਟਿੱਕਾ ਰਹਿ ਗਿਆ, 
ਰੁਲ ਗਈ ਜਵਾਨੀ ਦੁੱਧ ਮੱਖਣਾਂ ਨਾਲ ਪਾਲ਼ੀ, 
ਰੰਗ ਚਿਹਰੇ ਵਾਲਾ ਚੋਖਾ ਸਾਰਾ ਚਿੱਟਾ ਲੈ ਗਿਆ ..

ਹਨੇਰੀ ਨਸ਼ਿਆਂ ਦੀ ਕਰਕੇ ਅਟੈਕ ਬੈਠ ਗਈ 
ਜੇਬਾਂ ਸਭਨਾਂ ਦੀ ਚ ਨਾਗਣੀ ਬਲੈਕ ਬੈਠ ਗਈ, 
ਦੱਸੋ ਕਿੱਥੋਂ ਵਧੂ ਫੁੱਲੂ ਪੰਜਾਬ ਦਾ ਏਹ ਬੂਟਾ ? 
ਜਿਹਦੀ ਜੜ੍ਹਾਂ ਵਿਚ ਸਦਾ ਲਈ ਸਮੈਕ ਬੈਠ ਗਈ ..

ਸਿਗਰਟ, ਬੀੜੀ, ਜਰਦਾ, ਦਾਰੂ, ਬਣੇ ਨਸ਼ੇੜੀ ਸਾਰੇ ਕੰਮ ਕਾਰੂ, ਭੁੱਕੀ, ਡੋਡੇ, ਖਾਣ ਅਫ਼ੀਮਾਂ, ਮੈਡੀਕਲ ਨਸ਼ਾ ਸਿਹਤ ਤੇ ਮਾਰੂ ..
ਜਨਤਾ ਵਿੱਚ ਨਸ਼ਾ ਸ਼ਰੇਆਮ ਵਿਕਦਾ, 
ਬਿਨਾਂ ਨਸ਼ੇ ਤੋਂ ਗੱਭਰੂ ਵੀ ਕੋਈ ਕੋਈ ਟਿਕਦਾ, 
ਲੱਗੀ ਰਹਿੰਦੀ ਭੀੜ ਨਿੱਤ ਠੇਕਿਆਂ ਦੇ ਉੱਤੇ,
 ਕੋਈ ਖੇਡ ਦੇ ਮੈਦਾਨ ਚ ਵਿਰਲਾ ਹੀ ਦਿਖਦਾ ..
ਕਿਉਂ ਵਧੀਕੀ ਨਸ਼ਿਆਂ ਦੀ ਚੁੱਪਚਾਪ ਅਸੀਂ ਸਹੀਏ ? 
ਕਿਉਂ ਵਿਰਾਸਤਾਂ ਦਾ ਮੁੱਲ ਨਿੱਤ ਬਲ਼ੀਆਂ ਚ ਦੇਈਏ ? 
ਨਵਾਂ ਕਰਕੇ ਆਗਾਜ਼, ਅਸੀਂ ਚੁੱਕਾਂਗੇ ਆਵਾਜ਼, 
ਨਸ਼ਾ ਮੁਕਤ ਪੰਜਾਬ ਵਾਲਾ ਬੀੜਾ ਅਸੀਂ ਲਈਏ


By Karan Deep Singh Lally
XII Humanities

6 comments:

*Expectations vs reality*

Expectations and reality are two entities that often collapse,leaving us disappointed, frustrated or even devastated. We all have Expectatio...