ਮਾਂ- ਬੋਲੀ ਉਹ ਬੋਲੀ ਹੁੰਦੀ ਹੈ ਜਿਹੜੀ ਅਸੀਂ ਬਚਪਨ ਤੋਂ ਹੀ ਆਪਣੇ ਘਰ ਪਰਿਵਾਰ ਵਿੱਚ ਸੁਣਦੇ, ਸਮਝਦੇ ਤੇ ਬੋਲਦੇ ਹਾਂ। ਇਹ ਬੋਲੀ ਅਸੀ ਸਹਿਜੇ ਹੀ ਸਿੱਖ ਲੈਂਦੇ ਹਾਂ। ਇਸ ਬੋਲੀ ਦਾ ਹਰ ਸ਼ਬਦ ਸਹਿਜੇ ਹੀ ਸਾਡੇ ਮਨ ਤੇ ਦਿਮਾਗ ਵਿੱਚ ਵੱਸ ਜਾਂਦਾ ਹੈ। ਜਿਹੜਾ ਰਿਸ਼ਤਾ ਇਨਸਾਨ ਦਾ ਆਪਣੇ ਮਾਂ- ਬੋਲੀ ਨਾਲ ਹੁੰਦਾ ਹੈ, ਉਹ ਕਿਸੇ ਹੋਰ ਭਾਸ਼ਾ ਨਾਲ ਨਹੀਂ ਹੁੰਦਾ। ਮਨੁੱਖ ਦੀ ਸਖਸ਼ੀਅਤ ਦੀ ਉਸਾਰੀ ਵਿੱਚ ਉਸ ਦੀ ਮਾਂ- ਬੋਲੀ ਦਾ ਅਹਿਮ ਰੋਲ ਹੁੰਦਾ ਹੈ। ਮਾਂ ਬੋਲੀ ਵਿੱਚ ਅਸੀ ਬਚਪਨ ਵਿਚ ਲੋਰੀਆਂ ਸੁਣਦੇ ਹਾਂ ਤੇ ਜਵਾਨੀ ਵਿੱਚ ਗੀਤ। ਬੱਚੇ ਦੀ ਜ਼ਿੰਦਗੀ ਵਿੱਚ ਮਾਂ- ਬੋਲੀ ਦਾ ਬਹੁਤ ਹੀ ਮਹੱਤਵਪੂਰਨ ਰੋਲ ਹੁੰਦਾ ਹੈ। ਇਸੇ ਬੋਲੀ ਵਿੱਚ ਬੁੱਧੀ ਵਿਕਾਸ ਦਾ ਰਾਹ ਫੜਦੀ ਹੈ। ਬੱਚਾ ਮਾਂ- ਬੋਲੀ ਤੋਂ ਬਹੁਤ ਸਾਰੇ ਸ਼ਬਦ ਇਕੱਠੇ ਕਰਕੇ ਆਪਣਾ ਪਹਿਲਾ ਸ਼ਬਦ ਭੰਡਾਰ ਸਿਰਜਦਾ ਹੈ। ਜਿਸ ਨਾਲ ਉਹ ਆਲ਼ੇ ਦੁਆਲ਼ੇ ਬਾਰੇ ਗਿਆਨ ਹਾਸਲ ਕਰਦਾ ਹੈ। ਇਹ ਕੁਦਰਤੀ ਬੋਲੀ ਹੈ,ਜਿਸ ਵਿੱਚ ਵਿਚਰ ਕੇ ਕੋਈ ਬੱਚਾ ਆਪਣੇ ਸਵੈ ਪ੍ਰਗਟਾਵੇ ਦੀ ਪਹਿਲੀ ਪੌੜੀ ਚੜ੍ਹਦਾ ਹੈ।ਮਾਂ ਬੋਲੀ ਕੌਮ ਦਾ ਵਿਰਸਾ ਹੁੰਦੀ ਹੈ। ਮਾਤ-ਭਾਸ਼ਾ ਹਰ ਇੱਕ ਲਈ ਜ਼ਰੂਰੀ ਹੈ। ਆਪਣੀ ਮਾਂ- ਬੋਲੀ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ।ਭਾਵੇਂ ਅੱਜ ਦੇ ਆਧੁਨਿਕ ਯੁੱਗ ਵਿੱਚ ਦੂਜੀਆਂ ਅੰਤਰਰਾਸ਼ਟਰੀ ਭਾਸ਼ਾਵਾਂ ਨੂੰ ਸਿੱਖਣਾ ਵੀ ਜ਼ਰੂਰੀ ਹੈ। ਪਰ ਆਪਣੀ ਮਾਂ ਬੋਲੀ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਇੱਕ ਕਹਾਵਤ ਹੈ ਕਿ ਜੇਕਰ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਉਸਨੂੰ ਕਹਿ ਦਿਉ ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ਦੇ ਮਾਣ ਕਰਨਾ ਚਾਹੀਦਾ ਹੈ।
Baljit Kaur
SHIPS
ਸਿਰ ਦੀ ਚੁੰਨੀ ਲੀਰਾਂ ਲੀਰਾਂ,
ReplyDeleteਲੋਕੀਂ ਕਹਿਣ ਤਰੱਕੀ ਏ।
ਵੇਖ ਵੇਖ ਮਾਂ ਬੋਲੀ ਮੇਰੀ,
ਰਹਿਗੀ ਹੱਕੀ ਬੱਕੀ ਏ।
ਅੱਧਕ, ਟਿੱਪੀ, ਬਿੰਦੀ ਤਰੋੜ ਮਰੋੜ ਕੇ,
ਬਣੇ ਅੱਖਰ ਅੰਗਰੇਜ਼ੀ ਦੇ।
ਲਿਖਣਾ ਛੱਡ ਹੁਣ ਤਾਂ ਸੁਨੇਹੇ ਵੀ,
ਇਮੋਜ਼ੀ ( emoji) ਵਿਚ ਭੇਜੀ ਦੇ।
ਸਤਿ ਸ੍ਰੀ ਅਕਾਲ ਨੂੰ ਛੱਡ ਹੁਣ,
ਹੈਲੋ ਹਾਏ ਹੀ ਕਰਦੇ ਆ।
ਕਿੰਨਾ ਸੋਹਣਾ ਦੇਖ ਨਿਰਾਦਰ,
ਮਾਂ ਬੋਲੀ ਦਾ ਕਰਦੇ ਆ।
ਅੱਧਨੰਗੀ ਜਿਹੀ ਕਰਕੇ ਆਖਣ,
ਦੇਖੋ ਅਸੀਂ ਅਡਵਾਂਸ ਹੋਏ।
ਸ਼ਰਮਾਂ ਮਾਰੀ ਮਾਂ ਮੇਰੀ ਦੇ,
ਲਬਾਂ ਤੇ ਆਣ ਪ੍ਰਾਣ ਖਲੋਏ।
ਥਾਂ ਥਾਂ ਤੋਂ ਵੱਢੀ ਟੁੱਕੀ,
ਕਿਦਾਂ ਲਹੂ ਲੁਹਾਣ ਹੋਈ।
ਇਜ਼ੱਤ ਖਾਤਿਰ ਲੜਦੀ ਲੜਦੀ,
ਦੇਖੋ ਕਿਦਾਂ ਘਾਣ ਹੋਈ।
ਧਰਤੀ ਇਹ ਪੰਜ ਦਰਿਆਵਾਂ ਦੀ,
ਅੰਗ੍ਰੇਜ਼ੀ ਦੇ ਵਹਿਣੀ ਵਹਿ ਗਈ ਏ।
ਅੱਗ ਲੈਣ ਆਈ ਸੀ ਤੇ,
ਕਬਜ਼ਾ ਕਰਕੇ ਬਹਿ ਗਈ ਏ।
ਸਿਰ ਤੋਂ ਚੁੰਨੀ ਪੈਰੀਂ ਸੁੱਟ ਕੇ,
ਕਹਿਣ ਕੇ ਵੱਡੇ ਖ਼ਯਾਲ ਹੋਏ।
ਇਜ਼ਤਾਂ ਨਾਲੋਂ ਵੱਡੇ ਅੱਜ ਤਾਂ,
ਸਾਰੇ ਹੀ ਸਵਾਲ ਹੋਏ।
ਕੁਝ ਹੀ ਸੋਚ ਵਿਚਾਰ ਜੇ ਕਰਕੇ,
ਹੰਭਲਾ ਇਕ ਮਾਰ ਲਈਏ।
ਮਾਂ ਬੋਲੀ ਦੇ ਜਿਸਮ ਦੇ ਸਾਰੇ,
ਪਲ ਵਿਚ ਦਾਗ਼ ਉਤਾਰ ਦਈਏ।
ਮੈਂ ਨਈਂ ਕਹਿੰਦੀ ਮਾਸੀ, ਭੂਆ,
ਛੱਡ ਦਿਓ ਰਿਸ਼ਤੇਦਾਰੀ ਨੂੰ।
ਮਹਿਮਾਨ ਨਿਵਾਜ਼ੀ ਇਕ ਦੋ ਦਿਨ ਦੀ,
ਬਣਦੀ ਇਜ਼ੱਤ ਦਿਓ ਮਾਂ ਬੋਲੀ ਪਿਆਰੀ ਨੂੰ।
👏👏
Deleteਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ReplyDeleteਮਾਂ ਬੋਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
ਮਾਂ ਬੋਲੀ ਦਾ ਸਤਿਕਾਰ ਆਪਣੀ ਮਾਂ ਦਾ ਸਤਿਕਾਰ
ReplyDelete