Friday, November 24, 2023

ਜਿੰਮੇਵਾਰੀਏ

 

ਵਿਅਕਤੀਗਤ ਅਤੇ ਸਮੂਹਿਕ ਜਿੰਮੇਵਾਰੀ ਦੀ ਸਾਡੀ ਜ਼ਿੰਦਗੀ ਵਿੱਚ ਅਹਿਮੀਅਤ

ਕਿਸੇ ਵੇਲੇ ਸਾਡਾ ਹਿੰਦੁਸਤਾਨ ਜਿੰਮੇਵਾਰੀ ਨਿਭਾਉਣ ਲਈ ਮਸ਼ਹੂਰ ਸੀ, ਪਰ ਅੱਜ ਦੇ ਸਮੇਂ ਵਿੱਚ ਹਿੰਦੁਸਤਾਨ ਬੇਈਮਾਨੀ, ਝੂਠ, ਫਰੇਬ ਦੀ ਬਿਮਾਰੀ ਵਿੱਚ ਅਜਿਹਾ ਜਕੜਿਆ ਗਿਆ ਹੈ ਤੇ ਇਸਨੇ ਆਪਣੇ ਜਿੰਮੇਵਾਰੀ ਤੋਂ ਭੱਜਣਾ ਸ਼ੁਰੂ ਕਰ ਦਿੱਤਾ ਹੈ ਸ਼ਾਇਦ ਇਸੇ ਲਈ ਅੱਜ ਹਿੰਦੁਸਤਾਨ ਦੇ ਕੁਝ ਇਨਸਾਨ ਭਟਕਣਾ ਦੀ ਅੱਗ ਵਿੱਚ ਜਲ ਰਹੇ ਹਨ

100 ਫੀਸਦੀ ਸੱਚ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਜਿੰਮੇਵਾਰੀ ਨਿਭਾਉਂਦੇ ਹਾਂ ਤਾਂ ਸਾਨੂੰ ਅਸਲੀ ਖੁਸ਼ੀ ਪ੍ਰਾਪਤ ਹੁੰਦੀ ਹੈ ਜਿੰਮੇਵਾਰੀ ਨਿਭਾਉਣਾ ਕੋਈ ਕਠਿਨ  ਕੰਮ ਨਹੀਂ ਹੈ ਅਸੀਂ ਹਰ ਰੋਜ਼ ਇਸ ਦੀ ਸ਼ੁਰੂਆਤ ਕਰ ਸਕਦੇ ਹਾਂ ਜੇਕਰ ਅਸੀਂ ਆਪਣੀ ਜ਼ਿੰਦਗੀ ਦਾ ਹਰ ਰੋਜ ਇਕ- ਇਕ ਪ੍ਰਤੀਸ਼ਤ ਹਿੱਸਾ ਵੀ ਸਮਾਜ ਦੇ ਲਈ ਨਿਭਾਉਣਾ ਸ਼ੁਰੂ ਕਰ ਦਈਏ ਮਾਤਾ ਪਿਤਾ ਦੀ ਜਿੰਮੇਵਾਰੀ, ਅਧਿਆਪਕ  ਦੀ ਜਿੰਮੇਵਾਰੀ, ਇਨਸਾਨੀਅਤ ਦੀ ਜਿੰਮੇਵਾਰੀ, ਬੱਚਿਆਂ ਦੀ ਜਿੰਮੇਵਾਰੀ, ਵਿਦਿਆਰਥੀ ਦੀ ਜਿੰਮੇਵਾਰੀ,ਨੇਤਾ  ਦੀ ਜਿੰਮੇਵਾਰੀ,  ਪੱਤਰਕਾਰਾਂ ਦੀ ਜਿੰਮੇਵਾਰੀ ਅਗਰ ਇਹ ਸਾਰੇ ਆਪਣੀ ਆਪਣੀ ਜਿੰਮੇਵਾਰੀ ਸੱਚੇ ਮਨ ਤੋਂ ਨਿਭਾਵਣ ਤਾਂ ਸਮਾਜ ਵਿੱਚੋਂ ਕੁਰੀਤੀਆਂ ਸਦਾ ਲਈ ਖ਼ਤਮ ਹੋ ਜਾਣਗੀਆਂ ਤੇ ਸਾਡਾ ਸਮਾਜ ਤਰੱਕੀਆਂ ਦੀਆਂ ਸਿਖਰਾਂ ਨੂੰ ਛੁੰਦਾ ਹੋਇਆ ਪੂਰੀ ਦੁਨੀਆਂ ਵਿੱਚ ਆਪਣਾ ਨਾਂ ਧਰੁਵ ਤਾਰੇ ਦੀ ਤਰ੍ਹਾਂ ਚਮਕਾਵੇਗਾ

ਜਿੰਮੇਵਾਰੀਏ ਨੀ ਪਿਆਰੀ ਜਿੰਮੇਵਾਰੀਏ, ਤੇਰੇ ਕਰਕੇ ਸਵੇਰ ਸਾਰ ਉੱਠਾਂ ਤੇਰੇ ਕਰਕੇ ਸ਼ਾਮੀ ਘਰੇ ਗੇੜਾ ਮਾਰੀਏ ਨੀ

ਜਿੰਮੇਵਾਰੀਏ.......

ਦੌੜ ਲੱਗੀ ਹੈ ਅਜੀਬ, ਦੌਰ ਆ ਗਿਆ  ਅਜੀਬ ਪਰ ਜਿੰਦ  ਲੱਗੇ ਨਾ ਅਜੀਬ ਜੇ ਜਿੰਮੇਵਾਰੀ ਨੂੰ ਸਿਰ ਤੇ ਸਜਾ ਲਈਏ

ਨੀ ਜਿੰਮੇਵਾਰੀਏ....

ਅੱਜ ਦਿਨ ਚੜਿਆ ਹੈ ਹੋਰ ਨਵਾਂ, ਰੱਖ ਹੌਸਲਾ ਸੂਰਜ ਵਾਂਗ ਚਮਕਣ ਦਾ, ਐਵੇਂ ਮੌਕਾ ਨਾ ਗਵਾ ।

 ਤੇਰੀ ਖੁਸ਼ੀਆਂ ਦੇ ਤਾਲੇ ਤੇਰੀ ਕਿਰਤ ਨੇ ਸੰਭਾਲੇ, ਤੂੰ ਰੋਜ਼ ਕਿਰਤ ਕਮਾਈ ਜਾ ਆਪਣੀ ਮਸਤੀ ਦੇ ਵਿੱਚ ਰਹਿ ਮਸਤ ਜਿਵੇਂ ਚੁੰਨੀਆਂ ਰੰਗਣ ਲਲਾਰੀਏ ਨੀ ਜਿੰਮੇਵਾਰੀਏ।

ਨੀ ਜਿੰਮੇਵਾਰੀਏ....


Simranjeet Kaur

Punjabi Department

SHIPS

1 comment:

*Expectations vs reality*

Expectations and reality are two entities that often collapse,leaving us disappointed, frustrated or even devastated. We all have Expectatio...