Wednesday, October 11, 2023

ਮਾਏਂ ਆਊੁਂ ਤੇਰਾ ਪੁੱਤ ਬਣਕੇ

ਇਨਸਾਨੀਅਤ ਹੋਣੀ ਚਾਹੀਦੀ 

ਪੈਸਾ ਜੇਬ ਵਿੱਚ ਹੋਵੇ ਭਾਵੇਂ ਨਾ

ਪਿਓ ਬਿਨਾ ਐਸ਼ ਹੁੰਦੀ ਨਹੀਂ 

ਕੋਈ ਫਿਕਰ ਕਰੇ ਨਾ ਮਾਂ ਬਿਨਾਂ 

ਤੇਰੇ ਬਿਨਾਂ ਜ਼ਿੰਦਗੀ ਹਨੇਰੇ ਵਰਗੀ

ਮੈਨੂੰ ਧੀ ਮੇਰੀ ਮਿਲੇ ਮਾਏਂ ਤੇਰੇ ਵਰਗੀ

ਵੇਖੀ ਤੇਰੇ ਵਾਂਗੂ ਓਹ ਵੀ ਮੇਰੇ ਦੁੱਖਾਂ ‘ਚ’

ਖੜ੍ਹਜੂਗੀ ਬੁੱਤ ਬਣਕੇ ………..


ਇਸ ਦੁਨੀਆ ਤੇ ਜਿੰਨੀ ਵਾਰੀ ਆਊਂ ਮੈਂ

ਮਾਏਂ ਆਊੁਂ ਤੇਰਾ ਪੁੱਤ ਬਣਕੇ………


ਦੋ ਤਸਵੀਰਾਂ ਨੇ ਜੋ ਮਾਂ ਤੇਰੀਆਂ

ਰਹਿਣੀਆਂ ਨੇ ਮੌਤ ਤੀਕਰ 

ਇੱਕ ਵਸੀ ਹੋਈ, ਮੇਰੇ ਦਿਲ ‘ਚ’ 

ਦੂਜੀ ਲੱਗੀ ਹੋਈ Wallpaper……

ਇੱਕ ਤੇਰੀਆਂ ਦੁਆਵਾਂ ਦੇ ਹੀ ਕਰਕੇ

ਮੈਂ ਵੀ ਘੁੰਮਦਾ ਹਾਂ ਹਿੱਕ ਤਣਕੇ…….


ਇਸ ਦੁਨੀਆ ਤੇ ਜਿੰਨੀ ਵਾਰੀ ਆਊਂ ਮੈਂ

ਮਾਏਂ ਆਊੁਂ ਤੇਰਾ ਪੁੱਤ ਬਣਕੇ………


ਰੋਟੀ ਅੱਜ ਵੀ ਪਸੰਦ ਤੇਰੇ ਹੱਥੋਂ ਪੱਕੀ ਐ 

ਮੇਰੀ ਮਾਂ ਸਰਬਜ਼ੀਤ ਜਿਹਦਾ ਪੁੱਤ ਲੱਕੀ ਐ

ਮੇਰੇ ਲਿਖੇ ਹੋਏ ਗਾਣੇ ਕਦੇ ਗਾ ਵੀ ਲਿਆ ਕਰ

ਰੋਟੀ ਪੁੱਛਦੀ  ਰਹਿੰਦੀ ਐਂ ,ਕਦੇ ਖਾ ਵੀ ਲਿਆ ਕਰ

ਤੇਰਾ ਪਿਆਰ ਵੀ ਆ ਮੈਨੂੰ ਸੱਚੀ ਮਿਲਿਆ

ਦੂਜੇ ਰੂਪ ਵਿੱਚ ਕੁੱਟ ਬਣਕੇ…….


ਇਸ ਦੁਨੀਆ ਤੇ ਜਿੰਨੀ ਵਾਰੀ ਆਊਂ ਮੈਂ

ਮਾਏਂ ਆਊੁਂ ਤੇਰਾ ਪੁੱਤ ਬਣਕੇ………


Lucky Mahal

XII Hum

3 comments:

  1. A great applaud for u , very well written poem on mother,
    Proud of u beta,

    Always keep urself in a habit of writing such grt poetry!

    ReplyDelete
  2. Beautiful masterpiece dear . Sandeep Kaur ( IT)

    ReplyDelete
  3. Always express your emotions in a positive way.Well done 👍

    ReplyDelete

*Expectations vs reality*

Expectations and reality are two entities that often collapse,leaving us disappointed, frustrated or even devastated. We all have Expectatio...